97 : 1
إِنَّآ أَنزَلْنَـٰهُ فِى لَيْلَةِ ٱلْقَدْرِ
1਼ ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।1
★
97 : 2
وَمَآ أَدْرَىٰكَ مَا لَيْلَةُ ٱلْقَدْرِ
2਼ ਅਤੇ ਤੁਸੀਂ ਭਲਾ ਕੀ ਜਾਣੋਂ ਕਿ ਉਹ ਭਾਗਾਂ ਵਾਲੀ ਰਾਤ ਕੀ ਹੈ ?
★
97 : 3
لَيْلَةُ ٱلْقَدْرِ خَيْرٌ مِّنْ أَلْفِ شَهْرٍ
3਼ ਇਹ ਭਾਗਾਂ ਵਾਲੀ ਰਾਤ (ਹਰ ਪੱਖੋਂ) ਹਜ਼ਾਰ ਮਹੀਨਿਆਂ ਤੋਂ ਵਧੀਆ ਹੈ।
★
97 : 4
تَنَزَّلُ ٱلْمَلَـٰٓئِكَةُ وَٱلرُّوحُ فِيهَا بِإِذْنِ رَبِّهِم مِّن كُلِّ أَمْرٍ
4਼ ਇਸ ਰਾਤ ਵਿਚ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਆਪਣੇ ਰੱਬ ਦੇ ਹੁਕਮ ਨਾਲ ਹਰ ਕੰਮ ਲਈ (ਅਕਾਸ਼ ਤੋਂ ਧਰਤੀ ਉੱਤੇ) ਉੱਤਰਦੇ ਹਨ।
★
97 : 5
سَلَـٰمٌ هِىَ حَتَّىٰ مَطْلَعِ ٱلْفَجْرِ
5਼ (ਉਹ ਪੂਰੀ ਰਾਤ) ਪਹੁ ਫੱਟਣ ਤਕ ਸਲਾਮਤੀ ਹੀ ਸਲਾਮਤੀ ਹੈ।
★