88 : 1
هَلْ أَتَىٰكَ حَدِيثُ ٱلْغَـٰشِيَةِ
1਼ ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
88 : 2
وُجُوهٌ يَوْمَئِذٍ خَـٰشِعَةٌ
2਼ ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
88 : 3
عَامِلَةٌ نَّاصِبَةٌ
3਼ (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
88 : 4
تَصْلَىٰ نَارًا حَامِيَةً
4਼ ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
88 : 5
تُسْقَىٰ مِنْ عَيْنٍ ءَانِيَةٍ
5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
88 : 6
لَّيْسَ لَهُمْ طَعَامٌ إِلَّا مِن ضَرِيعٍ
6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
88 : 7
لَّا يُسْمِنُ وَلَا يُغْنِى مِن جُوعٍ
7਼ ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
88 : 8
وُجُوهٌ يَوْمَئِذٍ نَّاعِمَةٌ
8਼ ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
88 : 9
لِّسَعْيِهَا رَاضِيَةٌ
9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
88 : 10
فِى جَنَّةٍ عَالِيَةٍ
10਼ ਸਵਰਗਾਂ ਵਿਖੇ ਹੋਣਗੇ।
88 : 11
لَّا تَسْمَعُ فِيهَا لَـٰغِيَةً
11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
88 : 12
فِيهَا عَيْنٌ جَارِيَةٌ
12਼ ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
88 : 13
فِيهَا سُرُرٌ مَّرْفُوعَةٌ
13਼ ਉਸ ਵਿਚ ਉੱਚੇ ਤਖ਼ਤ ਹੋਣਗੇ।
88 : 14
وَأَكْوَابٌ مَّوْضُوعَةٌ
14਼ ਅਤੇ ਜਾਮ ਰੱਖੇ ਹੋਣਗੇ।
88 : 15
وَنَمَارِقُ مَصْفُوفَةٌ
15਼ ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।
88 : 16
وَزَرَابِىُّ مَبْثُوثَةٌ
16਼ ਅਤੇ ਵਧੀਆ ਕਾਲੀਨ ਵਿਛੇ ਹੋਣਗੇ।
88 : 17
أَفَلَا يَنظُرُونَ إِلَى ٱلْإِبِلِ كَيْفَ خُلِقَتْ
17਼ ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?
88 : 18
وَإِلَى ٱلسَّمَآءِ كَيْفَ رُفِعَتْ
18਼ ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?
88 : 19
وَإِلَى ٱلْجِبَالِ كَيْفَ نُصِبَتْ
19਼ ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।
88 : 20
وَإِلَى ٱلْأَرْضِ كَيْفَ سُطِحَتْ
20਼ ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?
88 : 21
فَذَكِّرْ إِنَّمَآ أَنتَ مُذَكِّرٌ
21਼ ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।
88 : 22
لَّسْتَ عَلَيْهِم بِمُصَيْطِرٍ
22਼ ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।
88 : 23
إِلَّا مَن تَوَلَّىٰ وَكَفَرَ
23਼ ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।
88 : 24
فَيُعَذِّبُهُ ٱللَّهُ ٱلْعَذَابَ ٱلْأَكْبَرَ
24਼ ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।
88 : 25
إِنَّ إِلَيْنَآ إِيَابَهُمْ
25਼ ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।
88 : 26
ثُمَّ إِنَّ عَلَيْنَا حِسَابَهُم
26਼ ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।