86 : 1
وَٱلسَّمَآءِ وَٱلطَّارِقِ
1਼ ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
86 : 2
وَمَآ أَدْرَىٰكَ مَا ٱلطَّارِقُ
2਼ ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
86 : 3
ٱلنَّجْمُ ٱلثَّاقِبُ
3਼ ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
86 : 4
إِن كُلُّ نَفْسٍ لَّمَّا عَلَيْهَا حَافِظٌ
4਼ ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। 1
86 : 5
فَلْيَنظُرِ ٱلْإِنسَـٰنُ مِمَّ خُلِقَ
5਼ ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
86 : 6
خُلِقَ مِن مَّآءٍ دَافِقٍ
6਼ ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
86 : 7
يَخْرُجُ مِنۢ بَيْنِ ٱلصُّلْبِ وَٱلتَّرَآئِبِ
7਼ ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
86 : 8
إِنَّهُۥ عَلَىٰ رَجْعِهِۦ لَقَادِرٌ
8਼ ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
86 : 9
يَوْمَ تُبْلَى ٱلسَّرَآئِرُ
9਼ ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
86 : 10
فَمَا لَهُۥ مِن قُوَّةٍ وَلَا نَاصِرٍ
10਼ ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
86 : 11
وَٱلسَّمَآءِ ذَاتِ ٱلرَّجْعِ
11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
86 : 12
وَٱلْأَرْضِ ذَاتِ ٱلصَّدْعِ
12਼ ਅਤੇ ਪਾਟ ਜਾਣ ਵਾਲੀ ਧਰਤੀ ਦੀ।
86 : 13
إِنَّهُۥ لَقَوْلٌ فَصْلٌ
13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
86 : 14
وَمَا هُوَ بِٱلْهَزْلِ
14਼ ਇਹ ਕੋਈ ਹਾਸਾ ਮਖੌਲ ਨਹੀਂ।
86 : 15
إِنَّهُمْ يَكِيدُونَ كَيْدًا
15਼ ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
86 : 16
وَأَكِيدُ كَيْدًا
16਼ ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
86 : 17
فَمَهِّلِ ٱلْكَـٰفِرِينَ أَمْهِلْهُمْ رُوَيْدًۢا
17਼ ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।