77 : 1
وَٱلْمُرْسَلَـٰتِ عُرْفًا
1਼ ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।
★
77 : 2
فَٱلْعَـٰصِفَـٰتِ عَصْفًا
2਼ ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।
★
77 : 3
وَٱلنَّـٰشِرَٰتِ نَشْرًا
3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।
★
77 : 4
فَٱلْفَـٰرِقَـٰتِ فَرْقًا
4਼ ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।
★
77 : 5
فَٱلْمُلْقِيَـٰتِ ذِكْرًا
5਼ ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।
★
77 : 6
عُذْرًا أَوْ نُذْرًا
6਼ ਜੋ ਬਹਾਨੇ ਖ਼ਤਮ ਕਰਨ ਲਈ ਜਾਂ ਡਰ ਸੁਣਾਉਣ ਲਈ ਹੈ।
★
77 : 7
إِنَّمَا تُوعَدُونَ لَوَٰقِعٌ
7਼ ਬੇਸ਼ੱਕ ਤੁਹਾਡੇ ਨਾਲ ਜਿਸ (ਕਿਆਮਤ) ਦਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਹੀ ਵਾਪਰ ਕੇ ਰਹੇਗੀ।
★
77 : 8
فَإِذَا ٱلنُّجُومُ طُمِسَتْ
8਼ ਜਦੋਂ ਤਾਰੇ ਬੇ-ਨੂਰ ਕਰ ਦਿੱਤੇ ਜਾਣਗੇ।
★
77 : 9
وَإِذَا ٱلسَّمَآءُ فُرِجَتْ
9਼ ਜਦੋਂ ਅਕਾਸ਼ ਪਾਟ ਦਿੱਤਾ ਜਾਵੇਗਾ।
★
77 : 10
وَإِذَا ٱلْجِبَالُ نُسِفَتْ
10਼ ਜਦੋਂ ਪਹਾੜਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣਗੀਆਂ।
★
77 : 11
وَإِذَا ٱلرُّسُلُ أُقِّتَتْ
11਼ ਜਦੋਂ ਪੈਗ਼ੰਬਰਾਂ ਨੂੰ ਨਿਯਤ ਸਮੇਂ ਲਿਆਇਆ ਜਾਵੇਗਾ।
★
77 : 12
لِأَىِّ يَوْمٍ أُجِّلَتْ
12਼ (ਆਖਿਆ ਜਾਵੇਗਾ) ਜਿਹੜੇ ਦਿਨ ਲਈ ਉਹਨਾਂ (ਦੀ ਗਵਾਹੀ) ਨੂੰ ਅਗਾਂਹ ਪਾਇਆ ਗਿਆ ਸੀ ?
★
77 : 13
لِيَوْمِ ٱلْفَصْلِ
13਼ ਫ਼ੈਸਲੇ ਦੇ ਦਿਨ (ਭਾਵ ਕਿਆਮਤ) ਲਈ ?
★
77 : 14
وَمَآ أَدْرَىٰكَ مَا يَوْمُ ٱلْفَصْلِ
14਼ ਤੁਸੀਂ ਕੀ ਜਾਣੋਂ ਕਿ ਫ਼ੈਸਲੇ ਦਾ ਦਿਨ ਕੀ ਹੈ ?
★
77 : 15
وَيْلٌ يَوْمَئِذٍ لِّلْمُكَذِّبِينَ
15਼ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
★
77 : 16
أَلَمْ نُهْلِكِ ٱلْأَوَّلِينَ
16਼ ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?
★
77 : 17
ثُمَّ نُتْبِعُهُمُ ٱلْـَٔاخِرِينَ
17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।
★
77 : 18
كَذَٰلِكَ نَفْعَلُ بِٱلْمُجْرِمِينَ
18਼ ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।
★
77 : 19
وَيْلٌ يَوْمَئِذٍ لِّلْمُكَذِّبِينَ
19਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
★
77 : 20
أَلَمْ نَخْلُقكُّم مِّن مَّآءٍ مَّهِينٍ
20਼ ਕੀ ਅਸੀਂ ਤੁਹਾਨੂੰ ਇਕ ਤੁੱਛ ਜਿਹੇ ਵੀਰਜ ਤੋਂ ਪੈਦਾ ਨਹੀਂ ਕੀਤਾ ?
★
77 : 21
فَجَعَلْنَـٰهُ فِى قَرَارٍ مَّكِينٍ
21਼ ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।
★
77 : 22
إِلَىٰ قَدَرٍ مَّعْلُومٍ
22਼ ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।
★
77 : 23
فَقَدَرْنَا فَنِعْمَ ٱلْقَـٰدِرُونَ
23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।
★
77 : 24
وَيْلٌ يَوْمَئِذٍ لِّلْمُكَذِّبِينَ
24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
★
77 : 25
أَلَمْ نَجْعَلِ ٱلْأَرْضَ كِفَاتًا
25਼ ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?
★
77 : 26
أَحْيَآءً وَأَمْوَٰتًا
26਼ ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।
★
77 : 27
وَجَعَلْنَا فِيهَا رَوَٰسِىَ شَـٰمِخَـٰتٍ وَأَسْقَيْنَـٰكُم مَّآءً فُرَاتًا
27਼ ਅਸੀਂ ਇਸ (ਧਰਤੀ) ਵਿਚ ਮਜ਼ਬੂਤੀ ਨਾਲ ਜੰਮੇ ਹੋਏ ਉੱਚੇ-ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।
★
77 : 28
وَيْلٌ يَوْمَئِذٍ لِّلْمُكَذِّبِينَ
28਼ ਉਸ ਦਿਨ (ਅਜ਼ਾਬ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
★
77 : 29
ٱنطَلِقُوٓا۟ إِلَىٰ مَا كُنتُم بِهِۦ تُكَذِّبُونَ
29਼ (ਆਖਿਆ ਜਾਵੇਗਾ) ਕਿ ਚੱਲੋ ਉਸ (ਅਜ਼ਾਬ) ਵੱਲ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
★
77 : 30
ٱنطَلِقُوٓا۟ إِلَىٰ ظِلٍّ ذِى ثَلَـٰثِ شُعَبٍ
30਼ ਚੱਲੋ! ਉਸ ਪੜ੍ਹਛਾਵੇਂ ਵੱਲ ਜਿਹੜਾ ਤਿੰਨ ਫਾਂਕਾਂ ਵਾਲਾ ਹੈ।
★
77 : 31
لَّا ظَلِيلٍ وَلَا يُغْنِى مِنَ ٱللَّهَبِ
31਼ ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।
★
77 : 32
إِنَّهَا تَرْمِى بِشَرَرٍ كَٱلْقَصْرِ
32਼ ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।
★
77 : 33
كَأَنَّهُۥ جِمَـٰلَتٌ صُفْرٌ
33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।
★
77 : 34
وَيْلٌ يَوْمَئِذٍ لِّلْمُكَذِّبِينَ
34਼ ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।
★
77 : 35
هَـٰذَا يَوْمُ لَا يَنطِقُونَ
35਼ ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।
★
77 : 36
وَلَا يُؤْذَنُ لَهُمْ فَيَعْتَذِرُونَ
36਼ ਨਾ ਹੀ ਉਹਨਾਂ ਨੂੰ ਬਹਾਨੇ ਪੇਸ਼ ਕਰਨ ਦੀ ਆਗਿਆ ਹੋਵੇਗੀ।
★
77 : 37
وَيْلٌ يَوْمَئِذٍ لِّلْمُكَذِّبِينَ
37਼ ਉਸੇ ਦਿਨ ਝੁਠਲਾਉਣ ਵਾਲਿਆਂ ਦੀ ਬਰਬਾਦੀ ਹੋਵੇਗੀ।
★
77 : 38
هَـٰذَا يَوْمُ ٱلْفَصْلِ ۖ جَمَعْنَـٰكُمْ وَٱلْأَوَّلِينَ
38਼ ਇਹ ਫ਼ੈਸਲੇ ਦਾ ਦਿਨ ਹੈ, ਅਸੀਂ ਤੁਹਾਨੂੰ ਅਤੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਨੂੰ ਜਮਾਂ ਕਰਾਂਗੇ।
★
77 : 39
فَإِن كَانَ لَكُمْ كَيْدٌ فَكِيدُونِ
39਼ ਜੇਕਰ ਤੁਹਾਡੇ ਕੋਲ ਕੋਈ ਚਾਲ ਮੇਰੇ ਵਿਰੁੱਧ ਖੇਡਣ ਲਈ ਹੈ ਤਾਂ ਖੇਡ ਲਓ।
★
77 : 40
وَيْلٌ يَوْمَئِذٍ لِّلْمُكَذِّبِينَ
40਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
★
77 : 41
إِنَّ ٱلْمُتَّقِينَ فِى ظِلَـٰلٍ وَعُيُونٍ
41਼ ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।
★
77 : 42
وَفَوَٰكِهَ مِمَّا يَشْتَهُونَ
42਼ ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।
★
77 : 43
كُلُوا۟ وَٱشْرَبُوا۟ هَنِيٓـًٔۢا بِمَا كُنتُمْ تَعْمَلُونَ
43਼ (ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।
★
77 : 44
إِنَّا كَذَٰلِكَ نَجْزِى ٱلْمُحْسِنِينَ
44਼ ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
★
77 : 45
وَيْلٌ يَوْمَئِذٍ لِّلْمُكَذِّبِينَ
45਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
★
77 : 46
كُلُوا۟ وَتَمَتَّعُوا۟ قَلِيلًا إِنَّكُم مُّجْرِمُونَ
46਼ (ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।
★
77 : 47
وَيْلٌ يَوْمَئِذٍ لِّلْمُكَذِّبِينَ
47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
★
77 : 48
وَإِذَا قِيلَ لَهُمُ ٱرْكَعُوا۟ لَا يَرْكَعُونَ
48਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।1
★
77 : 49
وَيْلٌ يَوْمَئِذٍ لِّلْمُكَذِّبِينَ
49਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
★
77 : 50
فَبِأَىِّ حَدِيثٍۭ بَعْدَهُۥ يُؤْمِنُونَ
50਼ ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?
★