32 : 1
الٓمٓ
1਼ ਅਲਿਫ਼, ਲਾਮ, ਮੀਮ।
32 : 2
تَنزِيلُ ٱلْكِتَـٰبِ لَا رَيْبَ فِيهِ مِن رَّبِّ ٱلْعَـٰلَمِينَ
2਼ ਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।
32 : 3
أَمْ يَقُولُونَ ٱفْتَرَىٰهُ ۚ بَلْ هُوَ ٱلْحَقُّ مِن رَّبِّكَ لِتُنذِرَ قَوْمًا مَّآ أَتَىٰهُم مِّن نَّذِيرٍ مِّن قَبْلِكَ لَعَلَّهُمْ يَهْتَدُونَ
3਼ ਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।
32 : 4
ٱللَّهُ ٱلَّذِى خَلَقَ ٱلسَّمَـٰوَٰتِ وَٱلْأَرْضَ وَمَا بَيْنَهُمَا فِى سِتَّةِ أَيَّامٍ ثُمَّ ٱسْتَوَىٰ عَلَى ٱلْعَرْشِ ۖ مَا لَكُم مِّن دُونِهِۦ مِن وَلِىٍّ وَلَا شَفِيعٍ ۚ أَفَلَا تَتَذَكَّرُونَ
4਼ ਅੱਲਾਹ ਉਹ ਜਿਸਨੇ ਅਕਾਸ਼ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ, ਛੇ ਦਿਨਾਂ ਵਿਚ ਸਾਜਿਆ ਹੈ। ਫੇਰ ਉਹ ਅਰਸ਼ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋਇਆ। ਉਸ ਤੋਂ ਛੁੱਟ ਨਾ ਕੋਈ ਤੁਹਾਡਾ ਸਹਾਈ ਹੈ ਅਤੇ ਨਾ ਹੀ ਸਿਫ਼ਾਰਸ਼ੀ। ਕੀ ਤੁਸੀਂ ਫੇਰ ਵੀ ਨਸੀਹਤ ਗ੍ਰਿਹਣ ਨਹੀਂ ਕਰਦੇ ?
32 : 5
يُدَبِّرُ ٱلْأَمْرَ مِنَ ٱلسَّمَآءِ إِلَى ٱلْأَرْضِ ثُمَّ يَعْرُجُ إِلَيْهِ فِى يَوْمٍ كَانَ مِقْدَارُهُۥٓ أَلْفَ سَنَةٍ مِّمَّا تَعُدُّونَ
5਼ ਉਹ ਅਕਾਸ਼ ਤੋਂ ਲੈ ਕੇ ਧਰਤੀ ਤਕ (ਭਾਵ ਸੰਸਾਰ) ਦੇ ਸਾਰੇ ਮਾਮਲਿਆਂ ਦਾ ਸੰਚਾਲਨ ਕਰਦਾ ਹੈ ਅਤੇ ਇਕ ਦਿਨ, ਜਿਹੜਾ ਤੁਹਾਡੇ ਇਕ ਹਜ਼ਾਰ ਸਾਲ ਦੇ ਬਰਾਬਰ ਹੈ, ਉਹ ਮਾਮਲਾ ਉਸ ਕੋਲ (ਅਕਾਸ਼ ’ਤੇ ਚੜ੍ਹ) ਜਾਂਦਾ ਹੈ।
32 : 6
ذَٰلِكَ عَـٰلِمُ ٱلْغَيْبِ وَٱلشَّهَـٰدَةِ ٱلْعَزِيزُ ٱلرَّحِيمُ
6਼ ਉਹ (ਅੱਲਾਹ) ਤੁਹਾਡੀਆਂ ਗੁੱਪਤ ਤੇ ਖੁੱਲ੍ਹੀਆਂ ਗੱਲਾਂ ਦਾ ਜਾਣਨ ਵਾਲਾ ਹੈ। ਉਹ ਡਾਢਾ ਜ਼ੋਰਾਵਰ ਤੇ ਅਤਿ ਰਹਿਮ ਫ਼ਰਮਾਉਣ ਵਾਲਾ ਹੈ।
32 : 7
ٱلَّذِىٓ أَحْسَنَ كُلَّ شَىْءٍ خَلَقَهُۥ ۖ وَبَدَأَ خَلْقَ ٱلْإِنسَـٰنِ مِن طِينٍ
7਼ ਜਿਸ ਨੇ ਹਰਕੇ ਚੀਜ਼ ਨੂੰ ਸੋਹਣੇ ਢੰਗ ਨਾਲ ਸਾਜਿਆ ਅਤੇ ਮਨੁੱਖ ਦੀ ਰਚਨਾ ਮਿੱਟੀ ਤੋਂ ਆਰੰਭ ਕੀਤਾ।
32 : 8
ثُمَّ جَعَلَ نَسْلَهُۥ مِن سُلَـٰلَةٍ مِّن مَّآءٍ مَّهِينٍ
8਼ ਫੇਰ ਉਸ (ਮਨੁੱਖ ਭਾਵ ਆਦਮ) ਦੀ ਨਸਲ ਇਕ ਤੁੱਛ ਜਿਹੇ ਪਾਣੀ ਦੇ ਨਚੋੜ (ਵੀਰਜ) ਤੋਂ ਚਲਾਈ।
32 : 9
ثُمَّ سَوَّىٰهُ وَنَفَخَ فِيهِ مِن رُّوحِهِۦ ۖ وَجَعَلَ لَكُمُ ٱلسَّمْعَ وَٱلْأَبْصَـٰرَ وَٱلْأَفْـِٔدَةَ ۚ قَلِيلًا مَّا تَشْكُرُونَ
9਼ ਫੇਰ ਉਸ (ਦੇ ਅੰਗਾਂ) ਨੂੰ ਠੀਕ ਕੀਤਾ ਅਤੇ ਉਸ ਵਿਚ ਆਪਣੀ ਰੂਹ ਫੂੰਕੀ (ਭਾਵ ਜਾਨ ਪਾ ਦਿੱਤੀ)। ਉਸੇ (ਅੱਲਾਹ) ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ, ਪਰ ਤੁਸੀਂ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।
32 : 10
وَقَالُوٓا۟ أَءِذَا ضَلَلْنَا فِى ٱلْأَرْضِ أَءِنَّا لَفِى خَلْقٍ جَدِيدٍۭ ۚ بَلْ هُم بِلِقَآءِ رَبِّهِمْ كَـٰفِرُونَ
10਼ ਅਤੇ ਉਹਨਾਂ (ਕਾਫ਼ਿਰ) ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਿੱਟੀ ਵਿਚ ਰਲ-ਮਿਲ ਜਾਵਾਂਗੇ ਤਾਂ ਕੀ ਅਸੀਂ ਨਵੀਂ ਜੀਵਨੀ ਵਿਚ ਪ੍ਰਗਟ ਹੋਵਾਂਗੇ ? (ਨਹੀਂ) ਹੇ ਨਬੀ! ਸਗੋਂ ਉਹ ਤਾਂ ਆਪਣੇ ਪਾਲਣਹਾਰ ਦੇ ਮਿਲਣ ਤੋਂ ਹੀ ਇਨਕਾਰ ਕਰਦੇ ਹਨ।
32 : 11
۞ قُلْ يَتَوَفَّىٰكُم مَّلَكُ ٱلْمَوْتِ ٱلَّذِى وُكِّلَ بِكُمْ ثُمَّ إِلَىٰ رَبِّكُمْ تُرْجَعُونَ
11਼ (ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।
32 : 12
وَلَوْ تَرَىٰٓ إِذِ ٱلْمُجْرِمُونَ نَاكِسُوا۟ رُءُوسِهِمْ عِندَ رَبِّهِمْ رَبَّنَآ أَبْصَرْنَا وَسَمِعْنَا فَٱرْجِعْنَا نَعْمَلْ صَـٰلِحًا إِنَّا مُوقِنُونَ
12਼ ਹੇ ਨਬੀ! ਕਾਸ਼! ਤੁਸੀਂ ਵੀ ਵੇਖਦੇ ਜਦੋਂ ਪਾਪੀ ਆਪਣੇ ਰੱਬ ਅੱਗੇ ਨੀਵੀਂ ਪਾਈਂ ਖੜੇ ਹੋਣਗੇ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਇਸ (ਕਿਆਮਤ ਦਿਹਾੜੇ) ਨੂੰ ਵੇਖ ਲਿਆ ਅਤੇ ਸੁਣ ਵੀ ਲਿਆ, ਹੁਣ ਤੂੰ ਸਾਨੂੰ ਮੁੜ (ਧਰਤੀ ’ਤੇ) ਭੇਜ ਦੇ ਹੁਣ ਅਸੀਂ ਭਲੇ ਕੰਮ ਕਰਾਂਗੇ, ਸਾਨੂੰ ਯਕੀਨ ਹੋ ਗਿਆ ਹੈ (ਕਿ ਤੇਰੇ ਨਬੀ ਦੀਆਂ ਗੱਲਾਂ ਸੱਚੀਆਂ ਸਨ)।
32 : 13
وَلَوْ شِئْنَا لَـَٔاتَيْنَا كُلَّ نَفْسٍ هُدَىٰهَا وَلَـٰكِنْ حَقَّ ٱلْقَوْلُ مِنِّى لَأَمْلَأَنَّ جَهَنَّمَ مِنَ ٱلْجِنَّةِ وَٱلنَّاسِ أَجْمَعِينَ
13਼ ਜੇਕਰ ਅਸੀਂ (ਅੱਲਾਹ) ਚਾਹੁੰਦੇ ਤਾਂ ਹਰੇਕ ਵਿਅਕਤੀ ਨੂੰ ਸਿੱਧਾ ਰਾਹ ਦਰਸਾਉਂਦੇ ਪਰ ਮੇਰੇ ਲਈ ਇਹ ਗੱਲ ਸੱਚ ਸਾਬਤ ਹੋ ਗਈ (ਜਿਹੜੀ ਮੈਂ ਆਖੀ ਸੀ) ਕਿ ਮੈਂ ਨਰਕ ਨੂੰ ਮਨੁੱਖਾਂ ਤੇ ਜਿੰਨਾਂ ਨਾਲ ਜ਼ਰੂਰ ਹੀ ਭਰ ਦੇਵਾਂਗਾ।
32 : 14
فَذُوقُوا۟ بِمَا نَسِيتُمْ لِقَآءَ يَوْمِكُمْ هَـٰذَآ إِنَّا نَسِينَـٰكُمْ ۖ وَذُوقُوا۟ عَذَابَ ٱلْخُلْدِ بِمَا كُنتُمْ تَعْمَلُونَ
14਼ ਸੋ (ਹੇ ਇਨਕਾਰੀਓ!) ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਇਸ ਲਈ ਕਿ ਤੁਸੀਂ ਇਸ ਦਿਨ ਦੀ ਮਿਲਣੀ (ਕਿਆਮਤ) ਨੂੰ ਭੁਲਾ ਬੇਠੇ ਸੀ, ਸੋ ਅੱਜ ਅਸਾਂ ਵੀ ਤੁਹਾਨੂੰ ਭੁਲਾ ਛੱਡਿਆ ਹੈ ਅਤੇ ਜੋ ਬੁਰੇ ਕੰਮ ਤੁਸੀਂ ਕਰਦੇ ਸੀ ਉਹਨਾਂ ਕਾਰਨ ਤੁਸੀਂ ਸਦੀਵੀ ਸਜ਼ਾ ਦਾ ਸੁਆਦ ਲਵੋ।
32 : 15
إِنَّمَا يُؤْمِنُ بِـَٔايَـٰتِنَا ٱلَّذِينَ إِذَا ذُكِّرُوا۟ بِهَا خَرُّوا۟ سُجَّدًا وَسَبَّحُوا۟ بِحَمْدِ رَبِّهِمْ وَهُمْ لَا يَسْتَكْبِرُونَ ۩
15਼ ਸਾਡੀਆਂ ਆਇਤਾਂ (ਹੁਕਮਾਂ) ਨੂੰ ਤਾਂ ਉਹੀਓ ਸੱਚ ਮੰਨਦੇ ਹਨ ਕਿ ਜਦੋਂ ਉਹਨਾਂ ਨੂੰ ਇਹਨਾਂ ਆਇਤਾਂ ਰਾਹੀਂ ਨਸੀਹਤ ਕੀਤੀ ਜਾਂਦੀ ਹੈ ਤਾਂ ਉਹ ਸਿਜਦੇ ਵਿਚ ਡਿਗ ਪੈਂਦੇ ਹਨ (ਭਾਵ ਆਗਿਆ ਦੀ ਪਾਲਣ ਕਰਦੇ ਹਨ) ਅਤੇ ਆਪਣੇ ਰੱਬ ਦੇ ਪ੍ਰਸੰਸ਼ਾਂ ਦੇ ਨਾਲੋ-ਨਾਲ ਉਸ ਦੀ ਪਵਿੱਤਰਤਾ ਵੀ ਬਿਆਨ ਕਰਦੇ ਹਨ। ਉਹ ਝੁਕਣ ਵਿਚ ਘਮੰਡ ਨਹੀਂ ਕਰਦੇ।1
32 : 16
تَتَجَافَىٰ جُنُوبُهُمْ عَنِ ٱلْمَضَاجِعِ يَدْعُونَ رَبَّهُمْ خَوْفًا وَطَمَعًا وَمِمَّا رَزَقْنَـٰهُمْ يُنفِقُونَ
16਼ ਉਹਨਾਂ ਦੀਆਂ ਪਿਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ 2 (ਭਾਵ ਉਹ ਰਾਤਾਂ ਨੂੰ ਸੌਂਦੇ ਨਹੀਂ ਸਗੋਂ) ਅਤੇ ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਰਾਤ ਵੇਲੇ ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ।
32 : 17
فَلَا تَعْلَمُ نَفْسٌ مَّآ أُخْفِىَ لَهُم مِّن قُرَّةِ أَعْيُنٍ جَزَآءًۢ بِمَا كَانُوا۟ يَعْمَلُونَ
17਼ ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।
32 : 18
أَفَمَن كَانَ مُؤْمِنًا كَمَن كَانَ فَاسِقًا ۚ لَّا يَسْتَوُۥنَ
18਼ ਕੀ ਮੋਮਿਨ ਵੀ ਫ਼ਾਸਿਕ (ਝੂਠੇ) ਵਾਂਗ ਹੋ ਸਕਦਾ ਹੈ ? ਇਹ ਦੋਵੇਂ ਇਕ ਸਮਾਨ ਨਹੀਂ ਹੋ ਸਕਦੇ।
32 : 19
أَمَّا ٱلَّذِينَ ءَامَنُوا۟ وَعَمِلُوا۟ ٱلصَّـٰلِحَـٰتِ فَلَهُمْ جَنَّـٰتُ ٱلْمَأْوَىٰ نُزُلًۢا بِمَا كَانُوا۟ يَعْمَلُونَ
19਼ ਪਰ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕਰਮ ਵੀ ਚੰਗੇ ਹੀ ਕੀਤੇ ਉਹਨਾਂ ਦੇ ਰਹਿਣ ਲਈ ਬਾਗ਼ ਹਨ, ਇਹ ਮਹਿਮਾਨਦਾਰੀ (ਆਓ ਭਗਤ) ਉਹਨਾਂ ਕਰਮਾਂ ਦੇ ਬਦਲੇ ਵਿਚ ਹੈ ਜਿਹੜੇ ਉਹ ਕਰਿਆ ਕਰਦੇ ਸਨ।
32 : 20
وَأَمَّا ٱلَّذِينَ فَسَقُوا۟ فَمَأْوَىٰهُمُ ٱلنَّارُ ۖ كُلَّمَآ أَرَادُوٓا۟ أَن يَخْرُجُوا۟ مِنْهَآ أُعِيدُوا۟ فِيهَا وَقِيلَ لَهُمْ ذُوقُوا۟ عَذَابَ ٱلنَّارِ ٱلَّذِى كُنتُم بِهِۦ تُكَذِّبُونَ
20਼ ਪਰ ਜਿਨ੍ਹਾਂ ਲੋਕਾਂ ਨੇ ਨਾ-ਫ਼ਰਮਾਨੀ ਕੀਤੀ ਉਹਨਾਂ ਦਾ ਟਿਕਾਣਾ ਨਰਕ ਹੈ, ਜਦੋਂ ਵੀ ਉਹ ਉਸ ਵਿੱਚੋਂ ਬਾਹਰ ਆਉਣਾ ਚਾਹੁਣਗੇ ਉਸੇ ਵਿਚ ਧਕੇਲ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ (ਰੱਬ ਤੇ ਉਸ ਦੇ ਰਸੂਲ ਨੂੰਙ) ਝੁਠਲਾਉਣ ਦੇ ਬਦਲੇ ਵਿਚ ਅਗੱਦਾ ਸੁਆਦ ਲਵੋ।
32 : 21
وَلَنُذِيقَنَّهُم مِّنَ ٱلْعَذَابِ ٱلْأَدْنَىٰ دُونَ ٱلْعَذَابِ ٱلْأَكْبَرِ لَعَلَّهُمْ يَرْجِعُونَ
21਼ ਅਸੀਂ (ਅੱਲਾਹ) ਜ਼ਰੂਰ ਹੀ ਉਹਨਾਂ (ਕਾਫ਼ਿਰਾਂ) ਨੂੰ ਉਸ ਵੱਡੇ (ਨਰਕ ਦੇ) ਅਜ਼ਾਬ ਤੋਂ ਪਹਿਲਾਂ (ਸੰਸਾਰ ਵਿਚ) ਛੋਟੇ ਨਿੱਕੇ ਅਜ਼ਾਬਾਂ ਦਾ ਸੁਆਦ ਦੇਵੇਗਾਂ ਤਾਂ ਜੋ ਉਹ (ਰੱਬ ਵੱਲ) ਪਰਤ ਆਉਣ।
32 : 22
وَمَنْ أَظْلَمُ مِمَّن ذُكِّرَ بِـَٔايَـٰتِ رَبِّهِۦ ثُمَّ أَعْرَضَ عَنْهَآ ۚ إِنَّا مِنَ ٱلْمُجْرِمِينَ مُنتَقِمُونَ
22਼ ਉਸ ਵਿਅਕਤੀ ਤੋਂ ਵੱਡਾ ਅਪਰਾਧੀ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ (•ਕੁਰਆਨ) ਨਾਲ ਨਸੀਹਤ ਕੀਤੀ ਗਈ ਹੋਵੇ ਫੇਰ ਵੀ ਉਸ ਨੇ ਮੂੰਹ ਮੋੜ ਲਿਆ। ਜ਼ਰੂਰ ਹੀ ਅਸੀਂ ਅਪਰਾਧੀਆਂ ਤੋਂ ਬਦਲਾ ਲੈਣ ਵਾਲੇ ਹਾਂ।
32 : 23
وَلَقَدْ ءَاتَيْنَا مُوسَى ٱلْكِتَـٰبَ فَلَا تَكُن فِى مِرْيَةٍ مِّن لِّقَآئِهِۦ ۖ وَجَعَلْنَـٰهُ هُدًى لِّبَنِىٓ إِسْرَٰٓءِيلَ
23਼ ਬੇਸ਼ੱਕ ਅਸੀਂ ਮੂਸਾ ਨੂੰ ਵੀ ਕਿਤਾਬ (ਤੌਰੈਤ) ਬਖ਼ਸ਼ੀ, ਸੋ (ਹੇ ਨਬੀ!) ਤੁਸੀਂ ਇਸ ਕਿਤਾਬ (•ਕੁਰਆਨ) ਨੂੰ ਅੱਲਾਹ ਵੱਲੋਂ ਮਿਲਣ ਉੱਤੇ ਸ਼ੱਕ ਨਾ ਕਰੋ। ਅਸੀਂ ਇਸ (ਤੌਰੈਤ) ਬਨੀ-ਇਸਰਾਈਲ ਲਈ ਹਿਦਾਇਤ (ਦਾ ਸਾਧਨ) ਬਣਾਇਆ।
32 : 24
وَجَعَلْنَا مِنْهُمْ أَئِمَّةً يَهْدُونَ بِأَمْرِنَا لَمَّا صَبَرُوا۟ ۖ وَكَانُوا۟ بِـَٔايَـٰتِنَا يُوقِنُونَ
24਼ ਜਦੋਂ ਉਹਨਾਂ ਨੇ ਧੀਰਜ ਤੋਂ ਕੰਮ ਲਿਆ ਤਾਂ ਅਸੀਂ ਉਹਨਾਂ ਲਈ ਕੁੱਝ ਅਜਿਹੇ ਆਗੂ ਬਣਾਏ ਜਿਹੜੇ ਸਾਡੇ ਹੁਕਮਾਂ ਅਨੁਸਾਰ ਅਗਵਾਈ ਕਰਦੇ ਸਨ ਅਤੇ ਉਹ ਸਾਡੀਆਂ ਆਇਤਾਂ (ਉਪਦੇਸ਼ਾਂ) ’ਤੇ ਵਿਸ਼ਵਾਸ ਕਰਦੇ ਸਨ।
32 : 25
إِنَّ رَبَّكَ هُوَ يَفْصِلُ بَيْنَهُمْ يَوْمَ ٱلْقِيَـٰمَةِ فِيمَا كَانُوا۟ فِيهِ يَخْتَلِفُونَ
25਼ ਨਿਰਸੰਦੇਹ, ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਵਿਚਾਲੇ ਫ਼ੈਸਲਾ ਕਰੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।
32 : 26
أَوَلَمْ يَهْدِ لَهُمْ كَمْ أَهْلَكْنَا مِن قَبْلِهِم مِّنَ ٱلْقُرُونِ يَمْشُونَ فِى مَسَـٰكِنِهِمْ ۚ إِنَّ فِى ذَٰلِكَ لَـَٔايَـٰتٍ ۖ أَفَلَا يَسْمَعُونَ
26਼ ਕੀ ਅਜਿਹੇ ਤੀਕ ਉਹਨਾਂ ’ਤੇ ਸਪਸ਼ਟ ਨਹੀਂ ਹੋਇਆ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ, ਜਿਨ੍ਹਾ ਦੇ ਘਰਾਂ ਵਿਚ ਅੱਜ ਉਹ ਤੁਰਦੇ-ਫਿਰਦੇ ਹਨ, ਹਲਾਕ ਕਰ ਚੁੱਕੇ ਹਾਂ, ਬੇਸ਼ੱਕ ਇਸ ਵਿਚ ਸਮਝਣ ਲਈ ਵੱਡੀਆਂ ਨਿਸ਼ਾਨੀਆਂ ਹਨ। ਕੀ ਉਹ ਫੇਰ ਵੀ ਸੁਣਦੇ ਸਮਝਦੇ ਨਹੀਂ ?
32 : 27
أَوَلَمْ يَرَوْا۟ أَنَّا نَسُوقُ ٱلْمَآءَ إِلَى ٱلْأَرْضِ ٱلْجُرُزِ فَنُخْرِجُ بِهِۦ زَرْعًا تَأْكُلُ مِنْهُ أَنْعَـٰمُهُمْ وَأَنفُسُهُمْ ۖ أَفَلَا يُبْصِرُونَ
27਼ ਕੀ ਉਹ ਨਹੀਂ ਵੇਖਦੇ ਕਿ ਬੇਸ਼ੱਕ ਅਸੀਂ ਹੀ ਪਾਣੀ ਨੂੰ ਬਹਾ ਕੇ ਬੰਜਰ ਧਰਤੀ ਵੱਲ ਲੈ ਜਾਂਦੇ ਹਾਂ, ਫੇਰ ਅਸੀਂ ਉਸ (ਪਾਣੀ) ਰਾਹੀਂ ਫ਼ਸਲਾਂ ਉਗਾਉਂਦੇ ਹਾਂ, ਜਿਸ ਨੂੰ ਉਹਨਾਂ ਦੇ ਪਸ਼ੂ ਤੇ ਉਹ ਆਪ ਵੀ ਖਾਂਦੇ ਹਨ। ਕੀ ਉਹ ਸੋਚ ਵਿਚਾਰ ਨਹੀਂ ਕਰਦੇ ?
32 : 28
وَيَقُولُونَ مَتَىٰ هَـٰذَا ٱلْفَتْحُ إِن كُنتُمْ صَـٰدِقِينَ
28਼ ਉਹ ਇਨਕਾਰੀ ਪੁੱਛਦੇ ਹਨ ਕਿ ਜੇ ਤੁਸੀਂ ਸੱਚੇ ਹੋ ਤਾਂ ਦੱਸੋ ਕਿ ਇਹ (ਅਮਲਾਂ) ਦਾ ਨਿਬੇੜਾ ਕਦੋਂ ਹੋਵੇਗਾ ?
32 : 29
قُلْ يَوْمَ ٱلْفَتْحِ لَا يَنفَعُ ٱلَّذِينَ كَفَرُوٓا۟ إِيمَـٰنُهُمْ وَلَا هُمْ يُنظَرُونَ
29਼ (ਹੇ ਨਬੀ!) ਤੁਸੀਂ ਆਖ ਦਿਓ ਕਿ ਫ਼ੈਸਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਇਹਨਾਂ ਕਾਫ਼ਿਰਾਂ ਨੂੰ ਉਹਨਾਂ ਦਾ ਈਮਾਨ ਲਿਆਉਣਾ ਕੁੱਝ ਵੀ ਲਾਭ ਨਹੀਂ ਦੇਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਢਿੱਲ ਦਿੱਤੀ ਜਾਵੇਗੀ।
32 : 30
فَأَعْرِضْ عَنْهُمْ وَٱنتَظِرْ إِنَّهُم مُّنتَظِرُونَ
30਼ ਸੋ ਤੁਸੀਂ (ਹੇ ਨਬੀ!) ਉਹਨਾਂ ਤੋਂ ਮੂੰਹ ਫੇਰ ਲਵੋ (ਭਾਵ ਉਹਨਾਂ ਦੇ ਹਾਲ ’ਤੇ ਛੱਡ ਦਿਓ) ਅਤੇ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ) ਵੀ (ਅੱਲਾਹ ਦੇ ਫੈਸਲੇ ਦੀ) ਉਡੀਕ ਕਰ ਰਹੇ ਹਨ।