114 : 1
قُلْ أَعُوذُ بِرَبِّ ٱلنَّاسِ
1਼ (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
114 : 2
مَلِكِ ٱلنَّاسِ
2਼ ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।1
114 : 3
إِلَـٰهِ ٱلنَّاسِ
3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।
114 : 4
مِن شَرِّ ٱلْوَسْوَاسِ ٱلْخَنَّاسِ
4਼ ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। 2
114 : 5
ٱلَّذِى يُوَسْوِسُ فِى صُدُورِ ٱلنَّاسِ
5਼ ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।
114 : 6
مِنَ ٱلْجِنَّةِ وَٱلنَّاسِ
6਼ ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।