110 : 1
إِذَا جَآءَ نَصْرُ ٱللَّهِ وَٱلْفَتْحُ
1਼ (ਹੇ ਨਬੀ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ।
110 : 2
وَرَأَيْتَ ٱلنَّاسَ يَدْخُلُونَ فِى دِينِ ٱللَّهِ أَفْوَاجًا
2਼ ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿਚ ਪ੍ਰਵੇਸ਼ ਕਰ ਰਹੇ ਹੋਣਗੇ।
110 : 3
فَسَبِّحْ بِحَمْدِ رَبِّكَ وَٱسْتَغْفِرْهُ ۚ إِنَّهُۥ كَانَ تَوَّابًۢا
3਼ ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ। ਬੇਸ਼ੱਕ ਉਹ ਵੱਡਾ ਤੌਬਾ ਕਬੂਲਣ ਵਾਲਾ ਹੈ।