109 : 1
قُلْ يَـٰٓأَيُّهَا ٱلْكَـٰفِرُونَ
1਼ (ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
109 : 2
لَآ أَعْبُدُ مَا تَعْبُدُونَ
2਼ ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
109 : 3
وَلَآ أَنتُمْ عَـٰبِدُونَ مَآ أَعْبُدُ
3਼ ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
109 : 4
وَلَآ أَنَا۠ عَابِدٌ مَّا عَبَدتُّمْ
4਼ ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
109 : 5
وَلَآ أَنتُمْ عَـٰبِدُونَ مَآ أَعْبُدُ
5਼ ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
109 : 6
لَكُمْ دِينُكُمْ وَلِىَ دِينِ
6਼ (ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।