107 : 1
أَرَءَيْتَ ٱلَّذِى يُكَذِّبُ بِٱلدِّينِ
1਼ ਕੀ ਤੁਸੀਂ (ਹੇ ਨਬੀ!) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ। 1
★
107 : 2
فَذَٰلِكَ ٱلَّذِى يَدُعُّ ٱلْيَتِيمَ
2਼ ਇਹ ਉਹ ਵਿਅਕਤੀ ਰੁ ਜਿਹੜਾ (ਯਤੀਮ) ਨੂੰ ਧੱਕੇ ਦਿੰਦਾਂ ਹੈ। 2
★
107 : 3
وَلَا يَحُضُّ عَلَىٰ طَعَامِ ٱلْمِسْكِينِ
3਼ ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।
★
107 : 4
فَوَيْلٌ لِّلْمُصَلِّينَ
4਼ ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।
★
107 : 5
ٱلَّذِينَ هُمْ عَن صَلَاتِهِمْ سَاهُونَ
5਼ ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗੈਲੀਆਂ ਵਰਤਦੇ ਹਨ।
★
107 : 6
ٱلَّذِينَ هُمْ يُرَآءُونَ
6਼ ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।
★
107 : 7
وَيَمْنَعُونَ ٱلْمَاعُونَ
7਼ ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿਚ ਆਉਣ ਵਾਲਿਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।
★