105 : 1
أَلَمْ تَرَ كَيْفَ فَعَلَ رَبُّكَ بِأَصْحَـٰبِ ٱلْفِيلِ
1਼ ਕੀ ਤੁਸੀਂ (ਹੇ ਨਬੀ!) ਨਹੀਂ ਵੇਖਿਆਂ ਕਿ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਨਾਲ ਕੀ ਕੀਤਾ ਸੀ ?
★
105 : 2
أَلَمْ يَجْعَلْ كَيْدَهُمْ فِى تَضْلِيلٍ
2਼ ਕੀ ਉਸ ਨੇ ਉਹਨਾਂ ਦੀ ਚਾਲ ਬੇਕਾਰ ਨਹੀਂ ਸੀ ਕਰ ਦਿੱਤੀ?
★
105 : 3
وَأَرْسَلَ عَلَيْهِمْ طَيْرًا أَبَابِيلَ
3਼ ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜਿਆਂ।
★
105 : 4
تَرْمِيهِم بِحِجَارَةٍ مِّن سِجِّيلٍ
4਼ ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।
★
105 : 5
فَجَعَلَهُمْ كَعَصْفٍ مَّأْكُولٍۭ
5਼ ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ। 1
★