104 : 1
وَيْلٌ لِّكُلِّ هُمَزَةٍ لُّمَزَةٍ
1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।1
104 : 2
ٱلَّذِى جَمَعَ مَالًا وَعَدَّدَهُۥ
2਼ (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
104 : 3
يَحْسَبُ أَنَّ مَالَهُۥٓ أَخْلَدَهُۥ
3਼ ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
104 : 4
كَلَّا ۖ لَيُنۢبَذَنَّ فِى ٱلْحُطَمَةِ
4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
104 : 5
وَمَآ أَدْرَىٰكَ مَا ٱلْحُطَمَةُ
5਼ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
104 : 6
نَارُ ٱللَّهِ ٱلْمُوقَدَةُ
6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
104 : 7
ٱلَّتِى تَطَّلِعُ عَلَى ٱلْأَفْـِٔدَةِ
7਼ ਜਿਹੜੀ ਦਿਲਾਂ ਤਕ ਪਹੁੰਚੇਗੀ।
104 : 8
إِنَّهَا عَلَيْهِم مُّؤْصَدَةٌ
8਼ ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।
104 : 9
فِى عَمَدٍ مُّمَدَّدَةٍۭ
9਼ ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।