102 : 1
أَلْهَىٰكُمُ ٱلتَّكَاثُرُ
1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
★
102 : 2
حَتَّىٰ زُرْتُمُ ٱلْمَقَابِرَ
2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
★
102 : 3
كَلَّا سَوْفَ تَعْلَمُونَ
3਼ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
★
102 : 4
ثُمَّ كَلَّا سَوْفَ تَعْلَمُونَ
4਼ ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
★
102 : 5
كَلَّا لَوْ تَعْلَمُونَ عِلْمَ ٱلْيَقِينِ
5਼ ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।
★
102 : 6
لَتَرَوُنَّ ٱلْجَحِيمَ
6਼ ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।
★
102 : 7
ثُمَّ لَتَرَوُنَّهَا عَيْنَ ٱلْيَقِينِ
7਼ ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।
★
102 : 8
ثُمَّ لَتُسْـَٔلُنَّ يَوْمَئِذٍ عَنِ ٱلنَّعِيمِ
8਼ ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।1
★