101 : 1
ٱلْقَارِعَةُ
1਼ ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।
101 : 2
مَا ٱلْقَارِعَةُ
2਼ ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?
101 : 3
وَمَآ أَدْرَىٰكَ مَا ٱلْقَارِعَةُ
3਼ ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?
101 : 4
يَوْمَ يَكُونُ ٱلنَّاسُ كَٱلْفَرَاشِ ٱلْمَبْثُوثِ
4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।
101 : 5
وَتَكُونُ ٱلْجِبَالُ كَٱلْعِهْنِ ٱلْمَنفُوشِ
5਼ ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।
101 : 6
فَأَمَّا مَن ثَقُلَتْ مَوَٰزِينُهُۥ
6਼ ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।
101 : 7
فَهُوَ فِى عِيشَةٍ رَّاضِيَةٍ
7਼ ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।
101 : 8
وَأَمَّا مَنْ خَفَّتْ مَوَٰزِينُهُۥ
8਼ ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।
101 : 9
فَأُمُّهُۥ هَاوِيَةٌ
9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।
101 : 10
وَمَآ أَدْرَىٰكَ مَا هِيَهْ
10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?
101 : 11
نَارٌ حَامِيَةٌۢ
11਼ ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।